top of page

201

ਐਕਟੈਂਸ਼ਨ ਲੈਕਚਰ

ਹਿੰਦੂ ਕੰਨਿਆ ਕਾਲਜ ,ਕਪੂਰਥਲਾ ਵਿਖੇ ਐਕਸਟੈਂਸ਼ਨ ਲੈਕਚਰ ਦਾ ਆਯੋਜਨ ।
ਮਿਤੀ 15 ਨਵੰਬਰ 2022 ਨੂੰ ਸਥਾਨਕ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਪੋਸਟ ਗ੍ਰੈਜੂਏਟ, ਪੰਜਾਬੀ ਵਿਭਾਗ ਵਲੋਂ ਸਮਕਾਲੀ ਸੰਦਰਭ ਵਿੱਚ ਆਧੁਨਿਕ ਪੰਜਾਬੀ ਸਾਹਿਤ ਦੀ ਸਾਰਥਿਕਤਾ ਨੂੰ ਸਮਝਾਉਣ ਦੇ ਆਸ਼ੇ ਨਾਲ ‘ਆਧੁਨਿਕ ਪੰਜਾਬੀ ਸਾਹਿਤ :ਸਮਕਾਲੀ ਸੰਦਰਭ’ ਵਿਸ਼ੇ ਉੱਪਰ ਇਕ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਤੌਰ ਵਿਦਵਾਨ ਵਕਤਾ ਡਾ. ਹਰਪ੍ਰੀਤ ਸਿੰਘ (ਮੁਖੀ, ਪੰਜਾਬੀ ਵਿਭਾਗ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ) ਨੇ ਸ਼ਿਰਕਤ ਕੀਤੀ। ਫੁੱਲਾਂ ਨਾਲ ਰਸਮੀ ਸਵਾਗਤ ਕਰਨ ਉਪਰੰਤ ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਕੌਰ ਜੀ ਨੇ ਡਾ. ਹਰਪ੍ਰੀਤ ਸਿੰਘ ਜੀ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਬਿਓਰਾ ਦਿੱਤਾ । ਡਾ.ਹਰਪ੍ਰੀਤ ਸਿੰਘ ਨੇ ਆਧੁਨਿਕ ਸਾਹਿਤ ਦੇ ਸਮਕਾਲੀ ਸੰਦਰਭਾਂ ਉਪਰ ਚਾਨਣਾ ਪਾਉਂਦਿਆ ਦੱਸਿਆ ਕਿ ਸਾਹਿਤ ਸਮਕਾਲੀ ਸਮਾਜ, ਭੂਗੋਲ, ਇਤਿਹਾਸ ਦੇ ਨਾਲ-ਨਾਲ ਮਨੋਵਿਗਿਆਨਕ ਤੱਤਾਂ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਆਧੁਨਿਕਤਾ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸਾਹਿਤ ਵਿੱਚ ਆਧੁਨਿਕਤਾ ਦਾ ਵਿਕਾਸ ਪਦਾਰਥਕ ਸੋਚ ਅਤੇ ਸੋਚਣ ਦੀ ਪ੍ਰਕਿਰਿਆ ਦੇ ਨਤੀਜੇ ਵਜੋਂ ਹੋਇਆ ਹੈ। ਦਲਿਤ ਪ੍ਰਵਚਨ, ਇਸਤਰੀ ਪ੍ਰਵਚਨ, ਆਦਿਕਾਲੀ ਸਾਹਿਤ ਦੇ ਪਿਛੋਕੜ ਨੇ ਆਧੁਨਿਕਤਾ ਨੂੰ ਨਵੀਂ ਪਛਾਣ ਦਿੱਤੀ। ਸਾਹਿਤ ਅਸਲ ਵਿੱਚ ਸਮਾਨਤਾ, ਏਕਤਾ ਅਤੇ ਪ੍ਰੇਰਨਾ ਦਾ ਪ੍ਰਤੀਕ ਹੈ। ਸਾਹਿਤ ਹਮੇਸ਼ਾ ਭਵਿੱਖ ਲਈ ਸਕਾਰਾਤਮਕ ਸੋਚ ਦਿੰਦਾ ਹੈ। ਡਾ: ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੇ ਸਾਹਿਤਕ ਸ਼ੰਕਿਆਂ ਦੀ ਨਵਿਰਤੀ ਕੀਤੀ | ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਨੇ ਆਏ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਕਾਰ ਦੇ ਲੈਕਚਰ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਉੱਥੇ ਉਨ੍ਹਾਂ ਵਿੱਚ ਸਾਹਿਤ ਪੜ੍ਹਨ ਅਤੇ ਖੋਜ ਦੀ ਰੁਚੀ ਵੀ ਪ੍ਰਫੁਲਿਤ ਕਰਦੇ ਹਨ । ਇਸ ਮੌਕੇ ਮੈਡਮ ਜਸਵੰਤ ਕੌਰ ਜੀ, ਡਾ.ਕੁਲਵਿੰਦਰ ਜੀ, ਸ੍ਰੀ ਸੰਜੀਵ ਭੱਲਾ ਜੀ ਅਤੇ ਕਾਲਜ ਦਾ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਡਾ: ਜਸਦੀਪ ਕੌਰ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ।

Date:

15-11-2022

Resource Person:

ਡਾ ਹਰਪ੍ਰੀਤ ਸਿੰਘ, ਮੁਖੀ ਪੰਜਾਬੀ ਵਿਭਾਗ,ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ

Location:

ਕਾਨਫਰੰਸ ਹਾਲ, ਹਿੰਦੂ ਕੰਨਿਆ ਕਾਲਜ, ਕਪੂਰਥਲਾ

Organizer:

ਪੰਜਾਬੀ ਵਿਭਾਗ

bottom of page