top of page
587
ਨਾਟਕੀ ਮੰਚਨ ਤੇ ਰੂਬਰੂ ਪ੍ਰੋਗਰਾਮ
19-02-24 ਨੂੰ ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਭਾਸ਼ਾ ਮੰਚ ਦੁਆਰਾ ਲੋਕ ਮੰਚ ਪੰਜਾਬ ਦੇ ਸਹਿਯੋਗ ਨਾਲ ਨਾਟਕ ਮੰਚਨ ਅਤੇ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ , ਰੰਗ ਮੰਚ ਤੇ ਨਾਟਕ ਦੇ ਆਪਸੀ ਸੰਬੰਧਾਂ ਨੂੰ ਦਰਸਾਉਣ ਅਤੇ ਸਾਹਿਤ ਦਾ ਵਿਵਹਾਰਿਕ ਗਿਆਨ ਦੇਣ ਦੇ ਉਦੇਸ਼ ਨਾਲ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਅਤੇ ਕਵਿਤਾਵਾਂ ਉੱਪਰ ਆਧਾਰਿਤ ਨਾਟਕ 'ਰਾਹਾਂ ਵਿੱਚ ਅੰਗਿਆਰ ਬੜੇ ਸੀ' (ਲੇਖਕ ਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ )ਦਾ ਮੰਚਨ ਅਤੇ ਕਵਿਤਰੀ ਦੇ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਕਵਿੱਤਰੀ ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ । ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਤਿਲਕ ਰਾਜ ਅਗਰਵਾਲ ਜੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਪ੍ਰੋਗਰਾਮ ਦਾ ਆਰੰਭ ਜੋਤੀ ਪ੍ਰਜਵਲਨ ਦੀ ਪਾਵਨ ਰਸਮ ਨਾਲ ਹੋਇਆ। ਕਾਲਜ ਦੇ ਸੰਗੀਤ ਵਿਭਾਗ ਵੱਲੋਂ ਜੀ ਆਇਆਂ ਨੂੰ ਗੀਤ ਪ੍ਰਸਤੁਤ ਕੀਤਾ ਗਿਆ । ਮੁੱਖ ਮਹਿਮਾਨ ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ ਅਤੇ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਸ਼੍ਰੀਮਾਨ ਰਾਜਵਿੰਦਰ ਸਮਰਾਲਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ । ਡਾ. ਭੁਪਿੰਦਰ ਕੌਰ ਮੁਖੀ ਪੰਜਾਬੀ ਵਿਭਾਗ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਹੋਰ ਵਿਸ਼ੇਸ਼ ਮਹਿਮਾਨਾਂ ਦਾ ਸ਼ਾਬਦਿਕ ਅਭਿਨੰਦਨ ਕੀਤਾ । ਡਾ. ਭੁਪਿੰਦਰ ਕੌਰ ਦੁਆਰਾ ਕਵਿੱਤਰੀ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ ਦੇ ਰੂਬਰੂ ਦੌਰਾਨ ਕਵਿੱਤਰੀ ਦੇ ਜੀਵਨ ਅਨੁਭਵਾਂ ,ਰਚਨਸ਼ੀਲਤਾ ਅਤੇ ਕਰਮਸ਼ੀਲਤਾ ਨੂੰ ਸ਼ਬਦਾਂ ਨਾਲ ਬਿਆਨ ਕੀਤਾ ਗਿਆ । ਔਰਤ ਦਾ ਜੀਵਨ ਸੰਘਰਸ਼ ਦੀ ਕਹਾਣੀ ਹੈ, ਜਿਸ ਵਿੱਚ ਕਰਮ ਦਾ ਬਹੁਤ ਮਹੱਤਵ ਹੈ। ਉਹਨਾਂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਹੌਂਸਲੇ ਦਾ ਦੂਜਾ ਨਾਮ ਹੈ । ਉਹਨਾਂ ਨੇ ਆਪਣੀ ਨਜ਼ਮ 'ਯੁੱਗ ਇੱਦਾਂ ਹੀ ਪਲਟਦੇ ਨੇ' ਦੀ ਭਾਵਪੂਰਤ ਪ੍ਰਸਤੁਤੀ ਕੀਤੀ। ਸ਼੍ਰੀਮਤੀ ਰਾਜਵਿੰਦਰ ਸਮਰਾਲਾ ਦੁਆਰਾ ਲਿਖਤ ਅਤੇ ਨਿਰਦੇਸ਼ਕ ਅਤੇ ਅਕਸ ਰੰਗਮੰਚ ਸਮਰਾਲਾ ਦੀ ਕਲਾਕਾਰ ਕਮਲਜੀਤ ਕੌਰ ਦੁਆਰਾ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਅਤੇ ਸਾਹਿਤ ਉੱਤੇ ਆਧਾਰਿਤ 'ਰਾਹਾਂ ਵਿੱਚ ਅੰਗਿਆਰ ਬੜੇ ਸੀ' ਦਾ ਨਾਟਕੀ ਮੰਚਨ ਕੀਤਾ ਗਿਆ । ਮੁੰਡੇ ਅਤੇ ਕੁੜੀਆਂ ਦੇ ਭੇਦਭਾਵ ਕਰਦੇ ਸਮਾਜ ਅਤੇ ਨਾਲ ਨਾਲ ਬਦਲਦੀ ਪੁਰਸ਼ ਮਾਨਸਿਕਤਾ ਦੀ ਤਸਵੀਰ ਦਾ ਬਿਆਨ ਕਰਦੀ ਔਰਤ ਦੀ ਕਮਜ਼ੋਰੀ ਦੀ ਦਹਿਲੀਜ਼ ਉੱਤੇ ਆਤਮਿਕ ਸਵੈਭਿਮਾਨ ਦੇ ਅਧਿਕਾਰ ਨੂੰ ਸਵੀਕਾਰ ਕਰਦੀ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਦੇ ਸੰਘਰਸ਼ ਦੇ ਨਾਲ ਨਾਲ ਹਰ ਔਰਤ ਦੇ ਸੰਘਰਸ਼ ਦੀ ਕਹਾਣੀ ਹੈ ।ਸੰਗੀਤ ਵਿਭਾਗ ਤੋਂ ਨੇਹਾ ਅਤੇ ਗਰੁੱਪ ਨੇ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ' ਪਰਾਂ ਰੱਖਦੇ ਕਿਤਾਬਾਂ ਨੂੰ' ਦੀ ਖੂਬਸੂਰਤ ਗਾਇਨ ਪ੍ਰਸਤੁਤੀ ਅਤੇ ਤਰੁੰਨਮ ਪ੍ਰੀਤ ਦੁਆਰਾ ਸੁਖਵਿੰਦਰ ਅੰਮ੍ਰਿਤ ਦੀ ਕਲਮ ਤੋਂ ਲਿਖੀ ਗਈ ਕਵਿਤਾ 'ਨੀ ਫੁੱਲਾਂ ਵਰਗੀ ਕੁੜੀਏ 'ਗੀਤ ਪ੍ਰਸਤੁਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਨੇ ਨਾਟਕ ਨੂੰ ਜੀਵਨ ਦਾ ਪ੍ਰਤੀਰੂਪ ਦੱਸਦੇ ਹੋਏ ਕਿਹਾ ਕਿ ਜ਼ਿੰਦਗੀ ਤਪੱਸਿਆ ਹੈ ਅਤੇ ਹੌਸਲਿਆਂ ਨਾਲ ਹੀ ਅਸਲੀ ਉਡਾਨ ਮਿਲਦੀ ਹੈ ।ਇਸ ਅਵਸਰ ਉੱਪਰ ਡਾ. ਆਸਾ ਸਿੰਘ ਘੁੰਮਣ ਸ. ਇੰਦਰਜੀਤ ਸਿੰਘ ਬੈਂਸ( ਕਨੇਡਾ), ਸ. ਕੁਲਵੰਤ ਸਿੰਘ ਔਜਲਾ ,ਸੁਸ਼੍ਰੀ ਤਰੁੰਨਮਪ੍ਰੀਤ ਕੌਰ, ਅਕਾਦਮਿਕ ਇੰਚਾਰਜ ਸ੍ਰੀ ਸੰਜੀਵ ਭੱਲਾ, ਸਟੀਰਿੰਗ ਕਮੇਟੀ ਦੇ ਕੰਨਵੀਨਰ ਡਾ. ਕੁਲਵਿੰਦਰ ਕੌਰ ,ਆਈ. ਕਿਊ.ਏਸੀ ਦੇ ਕੋ -ਆਰਡੀਨੇਟਰ ਡਾ. ਰੀਤੂ ਗੁਪਤਾ,ਸ੍ਰੀਮਤੀ ਰੇਨੂੰ ਸੋਨੀ ਵੀ ਵਿਸ਼ੇਸ਼ ਤੌਰ ਉੱਤੇ ਉਪਸਥਿਤ ਸਨ । ਮੁੱਖ ਮਹਿਮਾਨ ਅਤੇ ਨਾਟਕ ਮੰਚਨ ਦੇ ਮੈਂਬਰਾਂ ਨੂੰ ਇਸ ਮੌਕੇ ਉੱਤੇ ਕਾਲਜ ਵੱਲੋਂ ਸਿਮਰਤੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।ਡਾ. ਜਸਦੀਪ ਕੌਰ ਕਨਵੀਨਰ ਭਾਸ਼ਾ ਮੰਚ ਨੇ ਬਾਖੂਬੀ ਮੰਚ ਸੰਚਾਲਨ ਕੀਤਾ।
Date:
19-02-23
Organizer:
ਸੁਖਮਨੀ ਸਾਹਿਤ ਸਭਾ,ਪੰਜਾਬੀ ਵਿਭਾਗ
Resource Person:
ਸ ਸੁਖਵਿੰਦਰ ਅੰਮ੍ਰਿਤ ਨਾਮਵਰ ਸ਼ਾਇਰਾ
ਨਾਮਵਰ ਸ਼ਾਇਰਾ
9855544773
bottom of page