top of page

296

ਸ੍ਰੀ ਸੁਖਮਨੀ ਸਾਹਿਬ ਜੀ ਦਾ ਇਲਾਹੀ ਪਾਠ

**ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਵਿਹੜੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਇਲਾਹੀ ਪਾਠ ਦਾ ਆਯੋਜਨ*

ਅਧਿਆਤਮਿਕਤਾ ਦੀ ਮਹੱਤਤਾ ਅਤੇ ਸਮਾਜਿਕ ਸਦਭਾਵਨਾ ਦਾ ਸੁਨੇਹਾ

ਮਿਤੀ 30 ਨਵੰਬਰ 2022 ਨੂੰ ਸਥਾਨਕ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਸਰਬੱਤ ਦੇ ਭਲੇ ਤੇ ਸਮੈਸਟਰ ਪ੍ਰੀਖਿਆਵਾ ਵਿੱਚ ਚੰਗੀ ਕਾਰਗੁਜ਼ਾਰੀ ਦੀ ਅਰਦਾਸ, ਕਾਲਜ ਦੀ ਤਰੱਕੀ, ਸਮਾਜਿਕ ਸਦਭਾਵਨਾ ਅਤੇ ਜੀਵਨ ਵਿਚ ਅਧਿਆਤਮਿਕਤਾ ਦੀ ਮਹੱਤਤਾ ਲਈ ਆਸ਼ੀਰਵਾਦ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਇਲਾਹੀ ਪਾਠ ਕਰਵਾਇਆ ਗਿਆ ਜਿਸ ਵਿਚ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕਰਾਜ ਅਗਰਵਾਲ ਜੀ, ਮੈਂਬਰ ਸ਼੍ਰੀ ਹਰੀਬੁੱਧ ਸਿੰਘ ਬਾਵਾ ਜੀ, ਸ਼੍ਰੀ ਅਰਿਹੰਤ ਅਗਰਵਾਲ ਜੀ, ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਸਮੇਤ ਫੈਕਲਟੀ ਮੈਂਬਰਾਂ, ਨਾਨ-ਟੀਚਿੰਗ ਸਟਾਫ, ਵਿਦਿਆਰਥੀਆਂ ਅਤੇ ਦਰਜਾ ਚਾਰ ਕਰਮਚਾਰੀਆਂ ਨੇ ਆਪਣੀ ਹਾਜ਼ਰੀ ਲਗਵਾਈ। ਸ਼ਰਧਾ ਅਤੇ ਅਧਿਆਤਮਿਕਤਾ ਨਾਲ ਸਬੰਧਤ ਇਲਾਹੀ ਪਾਠ ਦੀ ਸ਼ੁਰੂਆਤ ਸ਼੍ਰੀ ਜਪੁਜੀ ਸਾਹਿਬ ਦੇ ਪਾਠ ਨਾਲ ਹੋਈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਅਲੌਕਿਕ ਪਾਠ ਤੋਂ ਬਾਅਦ ‘ਐਸੀ ਲਾਜ ਤੁਝ ਬਿਨ ਕਉਨ ਕਰੇ’, ‘ਪਰ ਕਾ ਬੁਰਾ ਨ ਰਾਖਹੁ ਚਿਤ’, ‘ਐਸਾ ਨਾਮ ਨਿਰੰਜਨ ਹੋਇ’ ਸ਼ਬਦ ਅਤੇ ਕੀਰਤਨ ਰਾਹੀਂ ਸਾਰਿਆਂ ਨੇ ਆਪਣੇ ਮਨ ਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਿਆ। ਅਲੌਕਿਕ ਸਿੱਖ ਗੁਰੂਆਂ ਦੇ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦਿਆਂ ਸਾਰਿਆਂ ਨੇ ਆਪਸੀ ਸਦਭਾਵਨਾ ਅਤੇ ਮਨੁੱਖਤਾ ਦੇ ਭਲੇ ਲਈ ਯਤਨਸ਼ੀਲ ਰਹਿਣ ਦੀ ਅਰਦਾਸ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਆਗਾਮੀ ਪ੍ਰੀਖਿਆ ਲਈ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਵੱਲੋਂ ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਜੀ,ਹੈਡ ਗਰਲ ਅੰਜਲੀ ਅਤੇ ਵਾਈਸ ਹੈਡ ਗਰਲ ਕੁਲਵਿੰਦਰ ਕੌਰ ਨੂੰ ਸਿਰੋਪਾਓ ਭੇਂਟ ਕੀਤਾ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਰਵਣ ਕਰਦਿਆਂ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

Date:

30-11-22

Resource Person:

Location:

ਹਿੰਦੂ ਕੰਨਿਆ ਕਾਲਜ ਕਪੂਰਥਲਾ

Organizer:

ਸੁਖਮਨੀ ਸਾਹਿਤ ਸਭਾ, ਪੰਜਾਬੀ ਵਿਭਾਗ

bottom of page