top of page

377
Quiz Competition dedicated to 75th Anniversary of Indian Independence (Azadi ka Amrit Mahotsav)
ਹਿੰਦੂ ਕੰਨਿਆ ਕਾਲਜ ਦੇ ਇਤਿਹਾਸ ਵਿਭਾਗ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਕੁਇਜ਼ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਇਸ ਪ੍ਰਤੀਯੋਗਿਤਾ ਵਿਚ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਦੀਆਂ ਵਿਦਿਆਰਥਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।ਇਸ ਪ੍ਰਤੀਯੋਗਿਤਾ ਵਿਚ ਸੁਤੰਤਰਤਾ ਸੰਗਰਾਮ ਅਤੇ ਭਾਰਤੀ ਸਵਿਧਾਨ ਨਾਲ ਜੁੜੇ ਤੱਥਾਂ ਤੇ ਅਧਾਰਿਤ ਪ੍ਰਸ਼ਨ ਪੁੱਛੇ ਗਏ। ਜਿਸ ਵਿਚ ਸੁਖਮਨਜੋਤ ਕੌਰ (ਬੀ ਏ ਤੀਸਰਾ ਸਮੈਸਟਰ) ਅਤੇ ਕੋਮਲ ਪ੍ਰੀਤ ਕੌਰ (ਬੀ ਏ ਪੰਜਵਾਂ ਸਮੈਸਟਰ) ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਤਰਨਪ੍ਰੀਤ ਕੌਰ (ਬੀ ਏ ਤੀਜਾ ਸਮੈਸਟਰ) ਅਤੇ ਸੁਖਵਿੰਦਰ ਕੌਰ (ਬੀ ਏ ਤੀਜਾ ਸਮੈਸਟਰ) ਨੇ ਦੂਸਰਾ ਸਥਾਨ ਹਾਸਲ ਕੀਤਾ। ਕੁਇਜ਼ ਮਾਸਟਰ ਦੀ ਭੂਮਿਕਾ ਇਤਿਹਾਸ ਵਿਭਾਗ ਤੋਂ ਡਾ.ਅਮਨ ਜਯੋਤੀ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਮੈਡਮ ਵਰਿੰਦਰ ਕੌਰ ਜੀ ਨੇ ਨਿਭਾਈ।
Date:
24-09-2021
Resource Person:
Location:
Hindu Kanya College Kapurthala
Organizer:
History and political science department
bottom of page