top of page

492

ਐਕਸਟੈਂਸ਼ਨ ਲੈਕਚਰ

Report :
ਸੁਖਮਨੀ ਸਾਹਿਤ ਸਭਾ ਪੰਜਾਬੀ ਵਿਭਾਗ ਵੱਲੋਂ ਇਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਸਾਹਿਤਕਾਰ ਸ੍ਰੀ ਜੰਗ ਬਹਾਦਰ ਗੋਇਲ ਜੀ ਨੇ ਬਤੌਰ ਵਿਦਵਾਨ ਵਕਤਾ ਸ਼ਿਰਕਤ ਕੀਤੀ। ਉਨ੍ਹਾਂ ਦੇ ਬੋਲਣ ਦਾ ਵਿਸ਼ਾ ਸੀ 'ਸਾਹਿਤ ਦੇ ਚਿਕਿਤਸਕ ਪ੍ਰਭਾਵ ', ਵਿਭਾਗ ਦੇ ਮੁਖੀ ਡਾ ਭੁਪਿੰਦਰ ਕੌਰ ਜੀ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦੇ ਜੀਵਨ ਤੇ ਸਾਹਿਤਕ ਪ੍ਰਾਪਤੀਆਂ ਦਾ ਬਿਓਰਾ ਦਿਤਾ। ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
Motive:
ਐਕਸਟੈਂਨਸ਼ਨ ਲੈਕਚਰ ਕਰਵਾਉਣ ਦਾ ਪ੍ਰਯੋਜਨ ਵਿਦਿਆਰਥੀਆਂ ਨੂੰ ਸਾਹਿਤ ਦੀ ਮਹੱਤਤਾ ਸੰਬੰਧੀ ਜਾਣਕਾਰੀ ਦੇਣਾ ਤੇ ਸਾਹਿਤ ਨਾਲ ਜੋੜਣ ਦਾ ਯਤਨ ਕਰਨਾ ਸੀ। ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਦੱਸਣਾ ਕਿ ਸਾਹਿਤ ਸਾਡੇ ਲਈ ਸੰਜੀਵਨੀ ਬੂਟੀ ਦਾ ਕੰਮ ਕਿਵੇਂ ਕਰ ਸਕਦਾ ਹੈ।
Outcome:
ਵਿਦਿਆਰਥੀਆਂ ਨੇ ਲੈਕਚਰ ਰਾਹੀਂ ਜਾਣਿਆ ਕਿ ਸਾਹਿਤ ਸਾਡੀ ਜ਼ਿੰਦਗੀ ਵਿਚ ਕ੍ਰਾਂਤੀਕਾਰੀ ਬਦਲਾਵ ਲਿਆ ਸਕਦਾ ਹੈ। ਸਾਹਿਤ ਅਧਿਐਨ ਰਾਹੀਂ ਅਸੀਂ ਹਰ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਦੇ ਹਾਂ। ਵਿਦਿਆਰਥੀਆਂ ਨੇ ਸ੍ਰੀ ਜੰਗ ਬਹਾਦਰ ਗੋਇਲ ਜੀ ਦੀ ਸ਼ਖ਼ਸੀਅਤ ਤੋਂ ਵੀ ਪ੍ਰਭਾਵਿਤ ਹੋ ਕੇ ਸਿਖਿਆ ਕਿ ਸੰਘਰਸ਼ ਕਰ ਕੇ, ਸਾਹਿਤ ਨਾਲ ਜੁੜ ਕੇ ਅਸੀਂ ਤਰੱਕੀ ਕਰ ਸਕਦੇ ਹਾਂ,ਬੁਲੰਦ ਹੋ ਸਕਦੇ ਹਾਂ। ਵਿਦਿਆਰਥੀਆਂ ਨੇ ਸੁਆਲ ਜੁਆਬ ਸੈਸ਼ਨ ਦੌਰਾਨ ਸਵਾਲ ਪੁੱਛ ਕੇ ਆਪਣੇ ਕਾਬਿਲ ਹੋਣ ਦਾ ਪ੍ਰਮਾਣ ਵੀ ਦਿਤਾ।
Beneficiaries -166

Date:

19/08/23

Organizer:

ਸੁਖਮਨੀ ਸਾਹਿਤ ਸਭਾ, ਪੰਜਾਬੀ ਵਿਭਾਗ

Resource Person:

ਸ੍ਰੀ ਜੰਗ ਬਹਾਦਰ ਗੋਇਲ

Image by Milad Fakurian

ਸ੍ਰੀ ਜੰਗ ਬਹਾਦਰ ਗੋਇਲ
ਸਾਹਿਤਕਾਰ,ਆਈ ਏ ਐਸ (ਸੇਵਾ ਮੁਕਤ)
goyaljb123@gmail.com
9855123499

Image by Milad Fakurian
Image by NordWood Themes
Image by NordWood Themes
bottom of page